1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਤੇਲ ਉਦਯੋਗ

ਓਨਟੇਰਿਓ ਅਤੇ ਕਿਊਬੈਕ ਵਿਚ ਗੈਸ ਦੀਆਂ ਕੀਮਤਾਂ ਵਧੀਆਂ

ਆਓ ਦੇਖੀਏ ਕੀਮਤਾਂ ਵਧਣ ਦੇ ਕੀ ਹਨ ਕਾਰਨ?

ਓਨਟੇਰਿਓ ਅਤੇ ਕਿਊਬੈਕ ਵਿਚ ਗੈਸ ਦੀਆਂ ਕੀਮਤਾਂ ਕਰੀਬ 15 ਸੈਂਟ ਪ੍ਰਤੀ ਲੀਟਰ ਵਧ ਗਈਆਂ ਹਨ।

ਓਨਟੇਰਿਓ ਅਤੇ ਕਿਊਬੈਕ ਵਿਚ ਗੈਸ ਦੀਆਂ ਕੀਮਤਾਂ ਕਰੀਬ 15 ਸੈਂਟ ਪ੍ਰਤੀ ਲੀਟਰ ਵਧ ਗਈਆਂ ਹਨ।

ਤਸਵੀਰ: CBC

RCI

ਓਨਟੇਰਿਓ ਅਤੇ ਕਿਊਬੈਕ ਦੇ ਡਰਾਈਵਰਾਂ ਨੂੰ ਆਪਣੀਆਂ ਗੱਡੀਆਂ ਵਿਚ ਗੈਸੋਲੀਨ ਭਰਨ ਲਈ ਵਧੇਰੇ ਜੇਬ ਢਿੱਲੀ ਕਰਨੀ ਪੈ ਰਹੀ ਹੈ।

ਦੋਵਾਂ ਸੂਬਿਆਂ ਵਿਚ ਰਾਤੋਰਾਤ ਗੈਸ ਦੀਆਂ ਕੀਮਤਾਂ ਕਰੀਬ 15 ਸੈਂਟ ਪ੍ਰਤੀ ਲੀਟਰ ਵਧ ਗਈਆਂ ਹਨ।

ਕੁਝ ਲੋਕਾਂ ਨੂੰ ਲੱਗ ਰਿਹਾ ਸੀ ਕਿ ਇਸ ਵਾਧੇ ਦਾ ਕਾਰਨ 1 ਅਪ੍ਰੈਲ ਤੋਂ ਫ਼ੈਡਰਲ ਕਾਰਬਨ ਟੈਕਸ ਵਿਚ ਕੀਤਾ ਵਾਧਾ ਹੈ, ਪਰ ਇਸ ਉਦਯੋਗ ਨਾਲ ਜੁੜੇ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਾਧੇ ਦਾ ਮੁੱਖ ਕਾਰਨ ਗਰਮੀਆਂ ਦੌਰਾਨ ਗੈਸੋਲੀਨ ਵਿਚ ਮਿਲਾਏ ਜਾਣ ਵਾਲੇ ਇੱਕ ਐਡੀਟਿਵ ਕਰਕੇ ਹੈ।

ਗਰਮੀਆਂ ਦੌਰਾਨ ਪ੍ਰਦੂਸ਼ਣ ਨਾਲ ਨਜਿੱਠਣ ਲਈ ਗੈਸੋਲੀਨ ਵਿਚ ਇੱਕ ਖ਼ਾਸ ਐਡੀਟਿਵ ਸ਼ਾਮਲ ਕੀਤਾ ਜਾਂਦਾ ਹੈ, ਪਰ ਇਸ ਮਿਸ਼ਰਣ ਵੱਲ ਤਬਦੀਲੀ ਦੌਰਾਨ ਇਸ ਦੀ ਮੰਗ ਵਧਣ ਅਤੇ ਸਪਲਾਈ ਮੁਕਾਬਲਾਤਨ ਘਟਣ ਕਰਕੇ, ਇਸਦੀ ਕੀਮਤ ਵਧ ਜਾਂਦੀ ਹੈ, ਜਿਸ ਕਰਕੇ ਗੈਸੋਲੀਨ ਦੀਆਂ ਕੀਮਤਾਂ ਵੀ ਵਧ ਜਾਂਦੀਆਂ ਹਨ। ਮਾਹਰਾਂ ਅਨੁਸਾਰ ਇਸ ਐਡਿਟਿਵ ਦੇ ਭੰਡਾਰ ਸਥਿਰ ਹੋਣ ‘ਤੇ ਕੀਮਤਾਂ ਵਿਚ ਨਰਮਾਈ ਆ ਜਾਂਦੀ ਹੈ।

ਦੂਸਰੇ ਪਾਸੇ ਕੈਨੇਡਾ ਫ਼ਿਊਲ ਅਸੋਸੀਏਸ਼ਨ ਨੇ ਮੱਧ-ਪੂਰਬ ਵਿਚ ਚਲ ਰਹੇ ਤਣਾਅ ਨੂੰ ਵੀ ਕੀਮਤਾਂ ਵਿਚ ਵਾਧੇ ਦਾ ਇੱਕ ਅਹਿਮ ਕਾਰਨ ਦੱਸਿਆ ਹੈ।

ਦੇਖੋ ਇਸ ਬਾਰੇ ਸੀਬੀਸੀ ਦੀ ਰਿਪੋਰਟ:

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ